ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਸਵੇਰੇ ਵਿਦੇਸ਼ ਲਈ ਰਵਾਨਾ ਹੋ ਗਏ ਹਨ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਮੁਤਾਬਕ, ਮੂਸੇਵਾਲਾ ਦੇ ਮਾਤਾ-ਪਿਤਾ 10 ਦਿਨਾਂ ਲਈ ਵਿਦੇਸ਼ ਗਏ ਹਨ ਅਤੇ 10 ਸਤੰਬਰ ਤੱਕ ਵਾਪਿਸ ਪਰਤ ਆਉਣਗੇ। ਜਿਕਰਯੋਗ ਹੈ ਕਿ ਅੱਜ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ E-Mail ਦੇ ਜ਼ਰੀਏ ਲਾਰੈਂਸ ਗਰੁੱਪ ਵੱਲੋਂ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ 'ਤੇ ਉਹਨਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ ਅਤੇ ਆਪਣੇ ਬੇਟੇ ਨੂੰ ਇਨਸਾਫ ਦਿਵਾ ਕੇ ਰਹਿਣਗੇ। #SidhuMoosewala #MoosewalaFather #LawernceBishnoi